ਓਸ਼ੋ

ਰਾਤ ਗਹਿਰੀ ਹੋ ਗਈ ਹੈ ਅਤੇ ਆਕਾਸ਼ ਤਾਰਿਆਂ ਨਾਲ਼ ਭਰਿਆ ਹੈ।

ਰਾਤ ਗਹਿਰੀ ਹੋ ਗਈ ਹੈ ਅਤੇ ਆਕਾਸ਼ ਤਾਰਿਆਂ ਨਾਲ਼ ਭਰਿਆ ਹੈ। ਓਸ਼ੋ

ਰਾਤ ਗਹਿਰੀ ਹੋ ਗਈ ਹੈ ਅਤੇ ਆਕਾਸ਼ ਤਾਰਿਆਂ ਨਾਲ਼ ਭਰਿਆ ਹੈ। ਹਵਾਵਾਂ ਵਿੱਚ ਸਰਦੀ ਹੈ ਅਤੇ ਸ਼ਾਇਦ ਕੋਈ ਕਹਿੰਦਾ ਸੀ ਕਿਤੇ ਗੜੇ ਵੀ ਪਏ ਹਨ। ਰਾਹ ਸੁੰਨਾ ਹੈ ਅਤੇ ਬਿਰਖਾਂ ਦੇ ਹੇਠਾਂ ਘਣਾ ਹਨੇਰਾ ਹੈ।
ਅਤੇ ਇਸ ਸ਼ਾਂਤ-ਸ਼ੂਨਯ ਘਿਰੀ ਰਾਤ ਵਿੱਚ ਜਿਉਣਾ ਕਿੰਨਾ ਆਨੰਦਮਈ ਹੈ ! ਹੋਣਾ ਮਾਤਰ ਹੀ ਕਿੰਨਾ ਆਨੰਦ ਹੈ ! ਪਰ ਅਸੀਂ ਭੁੱਲ ਗਏ ਹਾਂ ! ਜੀਵਨ ਕਿੰਨਾ ਆਨੰਦ ਹੈ, ਪਰ ਅਸੀਂ 'ਮਾਤਰ-ਜਿਉਣਾ' ਨਹੀਂ ਚਾਹੁੰਦੇ ਹਾਂ। ਅਸੀਂ ਤਾਂ ਕਿਸੇ ਆਦਰਸ਼ ਲਈ ਜਿਉਣਾ ਚਾਹੁੰਦੇ ਹਾਂ। ਜੀਵਨ ਨੂੰ ਸਾਧਨ ਬਣਾਉਣਾ ਚਾਹੁੰਦੇ ਹਾਂ, ਜੋ ਕਿ ਖੁਦ ਸਾਧਯ ਹੈ। ਇਹ ਆਦਰਸ਼ ਦੀ ਦੌੜ ਸਭ ਜਹਿਰੀਲਾ ਕਰ ਦਿੰਦੀ ਹੈ। ਇਹ ਆਦਰਸ਼ ਦਾ ਤਣਾਓ ਸਭ ਸੰਗੀਤ ਤੋੜ ਦਿੰਦਾ ਹੈ।
Read : ਰਾਤ ਗਹਿਰੀ ਹੋ ਗਈ ਹੈ ਅਤੇ ਆਕਾਸ਼ ਤਾਰਿਆਂ ਨਾਲ਼ ਭਰਿਆ ਹੈ। about ਰਾਤ ਗਹਿਰੀ ਹੋ ਗਈ ਹੈ ਅਤੇ ਆਕਾਸ਼ ਤਾਰਿਆਂ ਨਾਲ਼ ਭਰਿਆ ਹੈ।

ਅਨਜਾਣਪੁਣੇ ਵਿੱਚ ਓਹ ਨੌਜਵਾਨ ਹਮੇਸ਼ਾ ਧਰਮ ਨੂੰ ਹੀ ਤਰਜੀਹ ਦੇਵੇਗਾ। - ਓਸ਼ੋ

ਅਨਜਾਣਪੁਣੇ ਵਿੱਚ ਓਹ ਨੌਜਵਾਨ ਹਮੇਸ਼ਾ ਧਰਮ ਨੂੰ ਹੀ ਤਰਜੀਹ ਦੇਵੇਗਾ। - ਓਸ਼ੋ

ਫਰਜ਼ ਕਰੋ ਦੋ ਬੱਚੇ ਹਿੰਦੂ ਤੇ ਮੁਸਲਮਾਨ ਪਰਿਵਾਰ ਦੇ ਇੱਕੋ ਹਸਪਤਾਲ ਵਿੱਚ ਪੈਦਾ ਹੋਏ । ਦੁਰਘਟਨਾ ਵਸ ਦੋਵੇ ਬੱਚੇ ਅਦਲ-ਬਦਲ ਹੋਗੇ । ਹਿੰਦੂ ਪਰਿਵਾਰ ਦੇ ਬੱਚੇ ਨੂੰ ਮੁਸਲਮਾਨ ਲੈ ਗਿਆ ਤੇ ਮੁਸਲਮਾਨ ਪਰਿਵਾਰ ਦੇ ਬੱਚੇ ਨੂੰ ਹਿੰਦੂ ਪਰਿਵਾਰ ਲੈ ਗਿਆ । 
ਦੋਵਾਂ ਬੱਚਿਆਂ ਦੀ ਪੁਰਖਿਆ ਦੇ ਧਰਮਾਂ ਨੂੰ ਛੱਡ ਕੇ ਓਹੀ ਧਰਮ ਵਿੱਚ ਅਥਾਹ ਸਰਧਾ , ਅਥਾਹ ਵਿਸ਼ਵਾਸ ਹੋਵੇਗਾ ਜਿਸ ਵਿੱਚ ਓਹਨੂੰ ਪਾਲਿਆ ਗਿਆ । ਜਿਸ ਵਿੱਚ ਬੱਚਾ ਵੱਡਾ ਹੋਇਆ ।
ਹਿੰਦੂ ਪਰਿਵਾਰ ਵਿੱਚ ਪਲਿਆ ਬੱਚਾ ਹਿੰਦੂ ਖਤਰੇ ਵਿੱਚ ਦਾ ਨਾਅਰਾ ਲਾ ਕੇ , ਹਿੰਦੂ ਰਖਸ਼ਾ ਦਲ ਦਾ ਝੰਡਾ ਚੱਕ ਲਵੇਗਾ । ਮੁਸਲਮ ਪਰਿਵਾਰ ਵਿੱਚ ਪਲਿਆ ਬੱਚਾ ਮੁਸਲਮ ਖਤਰੇ ਵਿੱਚ ਹਨ ਨਾਅਰਾ ਲਾ ਕੇ ਇਸਲਾਮ ਦਾ ਝੰਡਾ ਚੁੱਕ ਲਵੇਗਾ । ਦੋਵੇਂ ਵਿਰੋਧੀ ਲੋਕਾਂ ਦੇ ਗਲੇ ਕੱਟਣ ਨੂੰ ਤਿਆਰ ਹੋਣਗੇ । 
Read : ਅਨਜਾਣਪੁਣੇ ਵਿੱਚ ਓਹ ਨੌਜਵਾਨ ਹਮੇਸ਼ਾ ਧਰਮ ਨੂੰ ਹੀ ਤਰਜੀਹ ਦੇਵੇਗਾ। - ਓਸ਼ੋ about ਅਨਜਾਣਪੁਣੇ ਵਿੱਚ ਓਹ ਨੌਜਵਾਨ ਹਮੇਸ਼ਾ ਧਰਮ ਨੂੰ ਹੀ ਤਰਜੀਹ ਦੇਵੇਗਾ। - ਓਸ਼ੋ

ਹੰਕਾਰ ਕਦੇ ਪਵਿੱਤਰ ਨਹੀਂ ਹੁੰਦਾ

ਹੰਕਾਰ ਕਦੇ ਪਵਿੱਤਰ ਨਹੀਂ ਹੁੰਦਾ

ਹੰਕਾਰ ਕਦੇ ਪਵਿੱਤਰ ਨਹੀਂ ਹੁੰਦਾ ;

ਮੁਹੰਮਦ ਇਕ ਦਿਨ ਸੁੱਤੇ ਪਏ ਇਕ ਨੌਜਵਾਨ ਨੂੰ ਉਠਾ ਕੇ ਆਪਣੇ ਨਾਲ ਮਸਜਿਦ ਲੈ ਗਏ । ਪਹਿਲੀ ਵਾਰ ਉਹ ਨੌਜਵਾਨ ਮਸਜਿਦ ਗਿਆ ਸੀ ਮੁਹੰਮਦ ਨਾਲ । ਜਦੋਂ ਉਹ ਨਮਾਜ਼ ਪੜ੍ਹ ਕੇ ਵਾਪਸ ਪਰਤ ਰਹੇ ਸਨ-- ਗਰਮੀ ਦੇ ਦਿਨ ਸਨ ---- ਕੁਝ ਲੋਕ ਅਜੇ ਵੀ ਗਲੀ ਵਿੱਚ ਆਪਣੇ ਬਿਸਤਰਿਆਂ ਤੇ ਸੌਂ ਰਹੇ ਸਨ ।

ਉਸ ਨੌਜਵਾਨ ਨੇ ਮੁਹੰਮਦ ਨੂੰ ਕਿਹਾ ਕਿ... " ਹਜ਼ਰਤ ਕਿੰਨੇ ਪਾਪੀ ਬੰਦੇ ਨੇ ਇਹ -- ਨਮਾਜ਼ ਦੇ ਵਕਤ ਵੀ ਸੌਂ ਰਹੇ ਹਨ । ਇੰਨਾ ਦਾ ਹਸ਼ਰ ਕੀ ਹੋਵੇਗਾ !?!"

ਮੁਹੰਮਦ ਠਿਠਕ ਕੇ ਖੜ੍ਹ ਗਏ ਅਤੇ ਅੱਖਾਂ ਚੋਂ ਹੰਝੂ ਵਗਣ ਲੱਗੇ । ਹੱਥ ਜੋੜ ਕੇ ਮੁਹੰਮਦ ਉਥੇ ਹੀ ਝੁਕ ਗਏ ਜ਼ਮੀਨ ਤੇ ਅਤੇ ਖ਼ੁਦਾ ਤੋਂ ਮਾਫ਼ੀ ਮੰਗਣ ਲੱਗੇ । Read : ਹੰਕਾਰ ਕਦੇ ਪਵਿੱਤਰ ਨਹੀਂ ਹੁੰਦਾ about ਹੰਕਾਰ ਕਦੇ ਪਵਿੱਤਰ ਨਹੀਂ ਹੁੰਦਾ

ਓਸ਼ੋ ਨੇ ਮਾਸਾਹਾਰ ਅਤੇ ਸ਼ਾਕਾਹਾਰ 'ਤੇ ਬੜੀਆਂ ਸਟੀਕ ਗੱਲਾਂ ਕਹੀਆਂ ਹਨ

ਓਸ਼ੋ ਨੇ ਮਾਸਾਹਾਰ ਅਤੇ ਸ਼ਾਕਾਹਾਰ 'ਤੇ ਬੜੀਆਂ ਸਟੀਕ ਗੱਲਾਂ ਕਹੀਆਂ ਹਨ

ਓਸ਼ੋ ਨੇ ਮਾਸਾਹਾਰ ਅਤੇ ਸ਼ਾਕਾਹਾਰ 'ਤੇ ਬੜੀਆਂ ਸਟੀਕ ਗੱਲਾਂ ਕਹੀਆਂ ਹਨ । ਉਹਨਾਂ ਕਿਹਾ ਹੈ ਕਿ ਫ਼ਲ ਅਤੇ ਸਬਜ਼ੀਆਂ ਰੰਗਦਾਰ ਤੇ ਖੁਸ਼ਬੂਦਾਰ ਹੁੰਦੀਆ ਹਨ, ਅਤੇ ਉਹ ਤੁਹਾਨੂੰ ਮੋਹਕ ਲੱਗਦੀਆਂ ਹਨ ਜਦਕਿ ਮਾਸ ਵੇਖਣ 'ਚ ਭੱਦਾ ਤੇ ਬਦਬੂਦਾਰ ਹੁੰਦਾ ਹੈ । ਕਿਸੇ ਫ਼ਲ ਦੇ ਬਗੀਚੇ 'ਚ ਚਲੇ ਜਾਈਏ ਤਾਂ ਮਨ ਖਿੜ੍ਹ ਉੱਠਦਾ ਹੈ, ਇੱਕ ਦੋ ਫ਼ਲ ਤੋੜ ਕੇ ਖਾਣ ਨੂੰ ਦਿਲ ਕਰਦਾ ਹੈ, ਉਹੀ ਜੇ ਕਿਸੇ ਕਤਲਗਾਹ 'ਚ ਚਲੇ ਜਾਈਏ ਤਾਂ ਚੰਗਾ ਭਲਾ ਤੰਦਰੁਸਤ ਮਨ ਵੀ ਖਰਾਬ ਹੋ ਜਾਂਦਾ ਹੈ । ਫ਼ਲ ਜਾਂ ਸਬਜ਼ੀ ਤੋੜਣ ਜਾਂ ਕੱਟਣ 'ਤੇ ਤੁਹਾਨੂੰ ਕੋਈ ਅਪਰਾਧ-ਬੋਧ ਨਹੀਂ ਹੁੰਦਾ, ਉਸਦੀ ਪੀੜਾ, ਰੋਣਾ ਜਾਂ ਚੀਖ਼ਣਾ ਤੁਹਾਨੂੰ ਦਿਖਾਈ ਜਾਂ ਸੁਣਾਈ ਨਹੀਂ ਦਿੰਦਾ, ਤੇ ਦੂਜੇ ਪਾਸੇ ਕਿਸੇ ਪਸ਼ੂ ਦੀ ਹੱਤਿਆ ਕਰਨਾ ਹਰ ਕਿਸੇ ਲਈ ਅਸਾਨ ਨਹੀਂ ਹੁੰਦਾ । ਇਸ ਲਈ ਵੇਖਿਆ ਜਾਵੇ ਤਾਂ ਕੁਦਰਤ ਨੇ ਤੁਹ Read : ਓਸ਼ੋ ਨੇ ਮਾਸਾਹਾਰ ਅਤੇ ਸ਼ਾਕਾਹਾਰ 'ਤੇ ਬੜੀਆਂ ਸਟੀਕ ਗੱਲਾਂ ਕਹੀਆਂ ਹਨ about ਓਸ਼ੋ ਨੇ ਮਾਸਾਹਾਰ ਅਤੇ ਸ਼ਾਕਾਹਾਰ 'ਤੇ ਬੜੀਆਂ ਸਟੀਕ ਗੱਲਾਂ ਕਹੀਆਂ ਹਨ

ਇੱਕ ਵਿਅਕਤੀ ਤਾਓ ਭਗਤ ਫਕੀਰ ਕੋਲ ਗਿਆ

ਇੱਕ ਵਿਅਕਤੀ ਤਾਓ ਭਗਤ ਫਕੀਰ ਕੋਲ ਗਿਆ

ਇੱਕ ਵਿਅਕਤੀ ਤਾਓ ਭਗਤ ਫਕੀਰ ਕੋਲ ਗਿਆ , ਫਕੀਰ ਨੂੰ ਕਹਿੰਦਾ ਤੁਹਾਡੀ ਸਾਧਨਾ ਕੀ ਹੈ ?
ਫਕੀਰ ਕਹਿੰਦਾ - ਜਦੋਂ ਮੇਰੀ ਨੀਂਦ ਟੁੱਟ ਜਾਂਦੀ ਹੈ ਤਾਂ ਮੈਂ ਉੱਠ ਜਾਣਾ । ਜਦੋਂ ਮੈਨੂੰ ਨੀਂਦ ਆਉਂਦੀ ਹੈ ਮੈਂ ਸੌਂ ਜਾਣਾ । ਜਦੋਂ ਭੁੱਖ ਲੱਗਦੀ ਹੈ ਮੈਂ ਖਾਨਾ ਖਾ ਲੈਣਾ ।
ਵਿਅਕਤੀ - ਇਹ ਤਾਂ ਆਪਾਂ ਸਾਰੇ ਹੀ ਕਰਦੇ ਹਾਂ । ਤੁਸੀਂ ਇਸ ਵਿਵਹਾਰ ਵਿਚ ਸਾਡੇ ਤੋਂ ਵੱਖ ਕਿਵੇਂ ਹੋ ? 
ਫਕੀਰ - ਨਹੀਂ , ਤੁਸੀਂ ਅਜਿਹਾ ਨਹੀਂ ਕਰਦੇ , ਜਦੋਂ ਤੁਹਾਨੂੰ ਨੀਂਦ ਆਈ ਤੁਸੀਂ ਕਦੋਂ ਸੁੱਤੇ ? ਜਦੋਂ ਭੁੱਖ ਲੱਗੀ ਤੁਸੀਂ ਕਦੋਂ ਖਾਨਾ ਖਾਧਾਂ ? ਤੁਸੀਂ ਕਦੋਂ ਉੱਠੇ ਜਦੋਂ ਤੁਹਾਡੀ ਜਾਗ ਖੁੱਲ ਗਈ ਹੋਵੇ ? Read : ਇੱਕ ਵਿਅਕਤੀ ਤਾਓ ਭਗਤ ਫਕੀਰ ਕੋਲ ਗਿਆ about ਇੱਕ ਵਿਅਕਤੀ ਤਾਓ ਭਗਤ ਫਕੀਰ ਕੋਲ ਗਿਆ

ਚੁੰਮਣ ਅਤੇ ਚਾਕੂ -----

OSHO's picture
ਚੁੰਮਣ ਅਤੇ ਚਾਕੂ -----

ਜੇ ਦੋ ਆਦਮੀ ਸੜਕ ਉੱਤੇ ਲੜ ਰਹੇ ਹੋਣ ਤਾਂ ਕੋਈ ਨਹੀਂ ਕਹਿੰਦਾ ਕਿ ਅਸ਼ਲੀਲ ਹੈ। ਪਰ ਦੋ ਆਦਮੀ ਗਲਾਂ ਵਿੱਚ ਹੱਥ ਪਾ ਕੇ ਇੱਕ ਰੁੱਖ ਦੇ ਹੇਠਾਂ ਬੈਠੇ ਹੋਣ ਤਾਂ ਲੋਕ ਕਹਿਣਗੇ ''ਅਸ਼ਲੀਲ ਹੈ !'' 
ਹਿੰਸਾ ਅਸ਼ਲੀਲ ਨਹੀਂ, ਪ੍ਰੇਮ ਅਸ਼ਲੀਲ ਹੈ। Read : ਚੁੰਮਣ ਅਤੇ ਚਾਕੂ ----- about ਚੁੰਮਣ ਅਤੇ ਚਾਕੂ -----

Subscribe to RSS - ਓਸ਼ੋ