ਚੁੰਮਣ ਅਤੇ ਚਾਕੂ -----

OSHO's picture
ਚੁੰਮਣ ਅਤੇ ਚਾਕੂ -----

ਜੇ ਦੋ ਆਦਮੀ ਸੜਕ ਉੱਤੇ ਲੜ ਰਹੇ ਹੋਣ ਤਾਂ ਕੋਈ ਨਹੀਂ ਕਹਿੰਦਾ ਕਿ ਅਸ਼ਲੀਲ ਹੈ। ਪਰ ਦੋ ਆਦਮੀ ਗਲਾਂ ਵਿੱਚ ਹੱਥ ਪਾ ਕੇ ਇੱਕ ਰੁੱਖ ਦੇ ਹੇਠਾਂ ਬੈਠੇ ਹੋਣ ਤਾਂ ਲੋਕ ਕਹਿਣਗੇ ''ਅਸ਼ਲੀਲ ਹੈ !'' 
ਹਿੰਸਾ ਅਸ਼ਲੀਲ ਨਹੀਂ, ਪ੍ਰੇਮ ਅਸ਼ਲੀਲ ਹੈ।

ਕਿੰਨੀ ਹੈਰਾਨੀ ਦੀ ਗੱਲ ਹੈ। ਯੁੱਧ ਦੀਆਂ ਫ਼ਿਲਮਾਂ ਬਣਦੀਆਂ ਹਨ, ਕੋਈ ਸਰਕਾਰ ਉਹਨਾਂ ਉੱਤੇ ਰੋਕ ਨਹੀਂ ਲਗਾਉਂਦੀ ਪਰ ਜੇ ਪ੍ਰੇਮ ਦੀ ਘਟਨਾ ਹੈ ਤਾਂ ਸਾਰੀਆਂ ਸਰਕਾਰਾਂ ਚਿੰਤਿਤ ਹੋ ਜਾਂਦੀਆਂ ਹਨ। ਸਰਕਾਰਾਂ ਤਹਿ ਕਰਦੀਆਂ ਨੇ ਕੇ ਚੁੰਮਣ ਕਿੰਨੀ ਦੂਰ ਤੋਂ ਲਿਆ ਜਾਵੇ, ਛੇ ਇੰਚ ਦਾ ਫਾਂਸਲਾ ਹੋਵੇ ਕੇ ਚਾਰ ਇੰਚ ਫਾਂਸਲਾ ਹੋਵੇ? ਪਰ ਚਾਕੂ ਮਾਰਿਆ ਜਾਵੇ ਫਿਲਮ ਵਿੱਚ ਤਾਂ ਅਸ਼ਲੀਲ ਨਹੀਂ ਹੁੰਦਾ, ਕੋਈ ਨਹੀਂ ਕਹਿੰਦਾ ਕੇ ''ਛੇ ਇੰਚ ਦੂਰ ਚਾਕੂ ਰਹੇ''।
ਚੁੰਮਣ ਜ਼ਿੰਦਗੀ ਦਾ ਸਾਥੀ ਹੈ ਅਤੇ ਚਾਕੂ ਮੌਤ ਦਾ। ਚਾਕੂ ਉੱਤੇ ਕਿਸੇ ਨੂੰ ਇਤਰਾਜ਼ ਨਹੀਂ ਹੈ। ਅਸੀਂ ਸਾਰੇ ਆਤਮਘਾਤੀ ਹਾਂ।

ਜੇ ਦੋ ਵਿਅਕਤੀ ਪ੍ਰੇਮ ਨਾਲ ਬੈਠੇ ਹਨ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਰਹੇ ਹਨ। ਇਹ ਉਹਨਾਂ ਦੀ ਨਿੱਜੀ ਗੱਲ ਹੈ, ਜੇ ਇਹ ਤੁਹਾਨੂੰ ਕਸ਼ਟ ਦਿੰਦਾ ਹੈ ਤਾਂ ਤੁਹਾਨੂੰ ਆਪਣੇ ਅੰਦਰ ਖੋਜ ਕਰਨੀ ਚਾਹੀਦੀ ਹੈ। ਤੁਹਾਡੇ ਜੀਵਨ ਵਿੱਚ ਪ੍ਰੇਮ ਦੀ ਕਮੀ ਰਹਿ ਗਈ ਹੈ, ਜਾਂ ਤੁਹਾਡੀ ਕਾਮਵਾਸਨਾ ਪੂਰੀ ਨਹੀਂ ਹੋ ਸਕੀ ਹੈ, ਅਟਕੀ ਰਹਿ ਗਈ ਹੈ, ਜ਼ਖਮ ਬਣ ਗਈ ਹੈ।

ਲੇਖਕ : ਓਸ਼ੋ।
ਅਨੁਵਾਦ : ਮਨਜੀਤ ਸੂਮਲ।